ਇਸ ਵਾਰ ਸੱਤਰ ਪਾਰ’ ਦੇ ਟੀਚੇ ਨੂੰ ਪੂਰਾ ਕਰਨ ਸ਼ੁਰੂ ਹੋਈ ਸਾਇਕਲ ਯਾਤਰਾ ਦਾ ਸਵਾਗਤ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ , 4 ਮਈ 2024 : ਮਾਣਯੋਗ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਮਾਣਯੋਗ ਏ.ਡੀ.ਸੀ.(ਜ) ਸ਼੍ਰੀ ਸੁਭਾਸ਼ ਚੰਦਰ , ਐਸ.ਡੀ.ਐਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਰਾਜੇਸ਼ ਕੁਮਾਰ ਸ਼ਰਮਾਂ ਅਤੇ ਸਵੀਪ ਟੀਮ ਵੱਲੋਂ ਮਿਤੀ 03-05-2024 ਨੂੰ SVEEP ਤਹਿਤ ਸੁਨਾਮ ਵਾਸੀ ਮਨਮੋਹਨ ਸਿੰਘ ਵਲੋਂ`ਇਸ ਵਾਰ ਸੱਤਰ ਪਾਰ’ ਦੇ ਟੀਚੇ ਨੂੰ ਪੂਰਾ ਕਰਨ ਲਈ ਸੰਗਰੂਰ ਤੋਂ ਸ਼ੁਰੂ ਕੀਤੀ ਸਾਇਕਲ ਯਾਤਰਾ ਦਾ ਗੁਰਦਾਸਪੁਰ ਵਿਖੇ ਸਵਾਗਤ ਕੀਤਾ ਗਿਆ।
ਇਸ ਦੌਰਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਲੋਕ ਸਭਾ ਚੋਣਾਂ 2024 ਵਿੱਚ ਵੱਧ ਤੋਂ ਵੱਧ ਮਤਦਾਨ ਪ੍ਰਤੀਸ਼ਤ ਕਰਨ ਲਈ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਇਹ ਸਾਈਕਲ ਯਾਤਰਾ ਸੰਗਰੂਰ ਤੋਂ ਸ਼ੁਰੂ ਕੀਤੀ ਹੈ ਜੋ ਕਿ ਅੰਮ੍ਰਿਤਸਰ ਤੋਂ ਗੁਰਦਾਸਪੁਰ ਪਹੁੰਚੀ ਹੈ ਅਤੇ ਅੱਜ ਮਿਤੀ 04-05-2024 ਨੂੰ ਹੋਟਲ ਮੈਨਜਮੈਂਟ ਇੰਸ਼ਚਿਊਟ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਹੁੰਦੀ ਹੋਈ ਜਲੰਧਰ ਪਹੁੰਚੇਗੀ।ਉਨ੍ਹਾਂ ਗੁਰਦਾਸਪੁਰ ਵਾਸੀਆਂ ਦਾ ਹੋਸਲਾ ਅਫ਼ਜਾਈ ਤੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਦੌਰਾਨ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਇਡੈਸ ਕੋਸਲਰ-ਕਮ-ਸਹਾਇਕ ਨੋਡਲ ਅਫ਼ਸਰ ਸਵੀਪ ਪ੍ਰੋ. ਸੋਹਨ ਲਾਲ ਸਮੇਤ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਵੱਲੋਂ ਸਵੀਪ ਜਾਗਰੂਕਤਾ ਸਾਈਕਲ ਕੰਪੇਨ ਨੂੰ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ। ਇਸ ਮੌਕੇ ਚੋਣ ਦਫ਼ਤਰ ਤੋਂ ਸੁਨੀਲ ਕੁਮਾਰ, ਰਣਜੀਤ ਸਿੰਘ ਬੁੱਟਰ ਅਮਿਤ ਗੁਪਤਾ , ਰਾਕੇਸ਼ ਕੁਮਾਰ ਗੁਰਮੀਤ ਕੌਰ, ਸੁੱਚਾ ਸਿੰਘ ਕੰਗ ਸਹਾਇਕ ਨੋਡਲ ਅਫ਼ਸਰ ਸਵੀਪ ਗੁਰਮੀਤ ਸਿੰਘ ਭੋਮਾ, ਸਵੀਪ ਮੀਡੀਆ ਇੰਚਾਰਜ ਗਗਨਦੀਪ ਸਿੰਘ, ਡੀ.ਈ.ਓ. ਦਫ਼ਤਰ ਤੋਂ ਸੁਮਿਤ , ਸਰਬਜੀਤ ਸਿੰਘ ਮੱਲੀ ਹਾਜ਼ਰ ਸਨ।